Book Appointment
X

Choose location for Appointment


ਕੀ ਨਸਾਂ ਦੀਆਂ ਸਮੱਸਿਆਵਾਂ ਪੋਸਟ ਥ੍ਰੋਮਬੋਟਿਕ ਸਿੰਡਰੋਮ (PTS) ਦੇ ਰੂਪ ਵਿਕਸਿਤ ਹੋ ਸਕਦੀਆਂ ਹਨ?

foot ulcer

ਵਿਸ਼ਾਲ (ਬਦਲਿਆ ਹੋਇਆ ਨਾਮ) ਇੱਕ 60 ਸਾਲ ਦਾ ਵਿਅਕਤੀ ਹੈ ਜੋ 5 ਸਾਲਾਂ ਤੋਂ ਟਾਈਪ 2 ਡਾਇਬਿਟੀਜ਼ ਨਾਲ ਜੀਵਨ ਬਸਰ ਕਰ ਰਿਹਾ ਹੈ। ਉਹ ਹਮੇਸ਼ਾ ਹੀ ਆਪਣੇ ਖੂਨ ਵਿਚਲੀ ਸ਼ੂਗਰ ਦੇ ਪੱਧਰਾਂ ਦਾ ਪ੍ਰਬੰਧਨ ਕਰਨ ਅਤੇ ਆਪਣੀਆਂ ਦਵਾਈਆਂ ਨੂੰ ਤਜਵੀਜ਼ ਕੀਤੇ ਅਨੁਸਾਰ ਲੈਣ ਵਿੱਚ ਵਧੀਆ ਰਿਹਾ ਹੈ। ਪਰ, ਹਾਲ ਹੀ ਵਿੱਚ ਉਸਨੇ ਆਪਣੇ ਸੱਜੇ ਪੈਰ ‘ਤੇ ਇੱਕ ਜ਼ਖਮ ਦੇਖਿਆ ਜੋ ਠੀਕ ਨਹੀਂ ਹੋ ਰਿਹਾ ਹੈ। ਉਸ ਨੇ ਇਹ ਸੋਚ ਕੇ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਇਹ ਮਾਮੂਲੀ ਸੱਟ ਹੈ। ਪਰ, ਸਮੇਂ ਦੇ ਨਾਲ, ਜ਼ਖਮ ਹੋਰ ਦਰਦਨਾਕ ਹੋ ਗਿਆ ਅਤੇ ਉਸਨੇ ਦੇਖਿਆ ਕਿ ਇਸ ਨੇ ਇੱਕ ਗੰਦੀ ਬਦਬੂ ਵੀ ਛੱਡਣੀ ਸ਼ੁਰੂ ਕਰ ਦਿੱਤੀ ਹੈ।

ਬੇਆਰਾਮੀ ਦੇ ਬਾਵਜੂਦ, ਵਿਸ਼ਾਲ ਨੇ ਅਜੇ ਵੀ ਇਹ ਨਹੀਂ ਸੋਚਿਆ ਸੀ ਕਿ ਜ਼ਖਮ ਏਨਾ ਗੰਭੀਰ ਹੈ ਕਿ ਡਾਕਟਰੀ ਸਹਾਇਤਾ ਦੀ ਲੋੜ ਪਵੇ ਅਤੇ, ਉਸਨੇ ਇਸ ਨੂੰ ਨਜ਼ਰਅੰਦਾਜ਼ ਕਰਨਾ ਜਾਰੀ ਰੱਖਿਆ। ਜਿਵੇਂ-ਜਿਵੇਂ ਹਫ਼ਤੇ ਮਹੀਨਿਆਂ ਵਿੱਚ ਬਦਲਦੇ ਗਏ, ਵਿਸ਼ਾਲ ਨੇ ਦੇਖਿਆ ਕਿ ਉਸਦੀ ਸੱਜੀ ਲੱਤ ਸੁੱਜ ਗਈ ਸੀ, ਅਤੇ ਉਸਨੇ ਆਪਣੇ ਪੈਰਾਂ ਦੀਆਂ ਉਂਗਲਾਂ ਵਿੱਚ ਝੁਣਝੁਣਾਹਟ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਥਕਾਵਟ ਵੀ ਮਹਿਸੂਸ ਹੋਣ ਲੱਗੀ ਅਤੇ ਪੈਰ ਵਿਚ ਲਗਾਤਾਰ ਦਰਦ ਹੋਣ ਕਾਰਨ ਉਸ ਨੂੰ ਸੌਣ ਵਿਚ ਮੁਸ਼ਕਲ ਆਈ।

ਅੰਤ ਵਿੱਚ, ਆਪਣੇ ਪਰਿਵਾਰ ਦੇ ਸਮਝਾਉਣ ਤੋਂ ਬਾਅਦ, ਉਸਨੇ ਇੱਕ ਡਾਕਟਰ ਕੋਲ ਜਾਣ ਦਾ ਫੈਸਲਾ ਕੀਤਾ, ਅਤੇ ਉਸ ਵਿੱਚ ਲੱਤ ਦੇ ਅਲਸਰ ਦੀ ਪਛਾਣ ਕੀਤੀ ਗਈ, ਜੋ ਕਿ ਡਾਇਬਿਟੀਜ਼ ਦੀ ਇੱਕ ਆਮ ਉਲਝਣ ਸੀ। ਅਲਸਰ ਲਾਗ ਗ੍ਰਸਤ ਹੋ ਗਿਆ ਸੀ, ਅਤੇ ਲਾਗ ਆਲੇ-ਦੁਆਲੇ ਦੇ ਟਿਸ਼ੂਆਂ ਤੱਕ ਫੈਲ ਗਈ ਸੀ, ਜਿਸ ਕਰਕੇ ਸੈਲੂਲਾਈਟਿਸ ਹੋ ਗਿਆ ਸੀ, ਜੋ ਕਿ ਸੰਭਾਵਿਤ ਤੌਰ ‘ਤੇ ਇੱਕ ਜਾਨਲੇਵਾ ਅਵਸਥਾ ਸੀ। ਵਿਸ਼ਾਲ ਨੂੰ ਲਾਗ ਦੇ ਇਲਾਜ ਲਈ ਹਸਪਤਾਲ ਵਿੱਚ ਭਰਤੀ ਹੋਣ ਅਤੇ ਨਸ ਵਿੱਚ ਐਂਟੀਬਾਇਓਟਿਕ ਦਵਾਈਆਂ ਦੀ ਲੋੜ ਸੀ।

ਡਾਕਟਰੀ ਸਹਾਇਤਾ ਦੀ ਮੰਗ ਕਰਨ ਵਿੱਚ ਦੇਰੀ ਨੇ ਉਸਦੇ ਪੈਰ ਅਤੇ ਲੱਤ ਨੂੰ ਜਿਕਰਯੋਗ ਨੁਕਸਾਨ ਪਹੁੰਚਾਇਆ ਸੀ, ਅਤੇ ਹੁਣ ਉਸਨੂੰ ਜਖ਼ਮ ਦਾ ਪ੍ਰਬੰਧਨ ਕਰਨ ਅਤੇ ਅਗਲੀਆਂ ਉਲਝਣਾਂ ਨੂੰ ਰੋਕਣ ਲਈ ਵਧੇਰੇ ਤੀਬਰ ਅਤੇ ਲੰਬੇ ਸਮੇਂ ਦੇ ਇਲਾਜ ਦੀ ਲੋੜ ਸੀ। ਬਿਨਾਂ ਇਲਾਜ ਕੀਤੇ ਛੱਡ ਦਿੱਤੇ ਜਾਣ ਦੇ ਬਾਅਦ, ਲਾਗਾਂ ਫੈਲ ਗਈਆਂ ਸਨ ਅਤੇ ਟਿਸ਼ੂ ਨੂੰ ਏਨਾ ਗੰਭੀਰ  ਨੁਕਸਾਨ  ਪਹੁੰਚਾਇਆ ਸੀ ਕਿ ਇਸਦੀ ਮੁਰੰਮਤ ਨਹੀਂ ਕੀਤੀ ਜਾ ਸਕਦੀ। ਹੁਣ ਉਸ ਨੂੰ ਅੰਗ ਕੱਟਣ ਦਾ ਖਤਰਾ ਸੀ।

ਤੁਹਾਡੀ ਸ਼ੂਗਰ ਨੂੰ ਨਿਯੰਤਰਣ ਹੇਠ ਰੱਖਣਾ ਤੁਹਾਡੀਆਂ ਨਸਾਂ ਨੂੰ ਬਚਾ ਸਕਦਾ ਹੈ ਅਤੇ ਅਲਸਰ ਦੇ ਬਣਨ ਨੂੰ ਰੋਕ ਸਕਦਾ ਹੈ।

ਖੂਨ ਵਿਚਲੀ ਸ਼ੂਗਰ ਦੇ ਉੱਚੇ ਪੱਧਰ ਤੁਹਾਡੀਆਂ ਲੱਤਾਂ ਵਿਚਲੀਆਂ ਲਹੂ ਵਹਿਣੀਆਂ ਅਤੇ ਨਸਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਹ ਸਰੀਰ ਵਿੱਚ ਖੂਨ ਘਟਾ ਸਕਦਾ ਹੈ ਅਤੇ ਨਸਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜੋ ਲੱਤ ਦੇ ਅਲਸਰ ਵਿਕਸਤ ਹੋਣ ਲਈ ਇੱਕ ਗੰਭੀਰ ਖਤਰੇ ਦਾ ਕਾਰਕ ਹੈ। ਇੱਕ ਸਿਹਤਮੰਦ ਖੁਰਾਕ, ਰੋਜ਼ਾਨਾ ਕਸਰਤ, ਅਤੇ ਜੇ ਲੋੜ ਪਵੇ ਤਾਂ ਦਵਾਈ ਰਾਹੀਂ ਖੂਨ ਵਿਚਲੀ ਸ਼ੂਗਰ ਦੇ ਪੱਧਰਾਂ ਨੂੰ ਕੰਟਰੋਲ ਕਰਕੇ, ਤੁਸੀਂ ਇਹਨਾਂ ਉਲਝਣਾਂ ਦੀ ਰੋਕਥਾਮ ਕਰਨ ਵਿੱਚ ਮਦਦ ਕਰ ਸਕਦੇ ਹੋ।

ਜਦੋਂ ਪੈਰਾਂ ਅਤੇ ਲੱਤਾਂ ਵਿਚਲੀਆਂ ਨਸਾਂ ਨੂੰ ਸਪਲਾਈ ਕਰਨ ਵਾਲੀਆਂ ਛੋਟੀਆਂ ਲਹੂ ਵਹਿਣੀਆਂ ਨੁਕਸਾਨੀਆਂ ਜਾਂਦੀਆਂ ਹਨ, ਤਾਂ ਦਰਦ ਅਤੇ ਸੁੰਨਤਾ ਹੋ ਸਕਦੀ ਹੈ, ਅਤੇ ਮਰੀਜ਼ ਦਰਦ ਦੀ ਘੱਟ ਸੰਵੇਦਨਾ ਦੇ ਨਾਲ ਪੈਰਾਂ ਵਿੱਚ “ਪਿੰਨਾਂ ਅਤੇ ਸੂਈਆਂ” ਦੀ ਸ਼ਿਕਾਇਤ ਕਰਦੇ  ਹਨ। ਬਾਅਦ ਵਿੱਚ, ਜਿਵੇਂ ਕਿ ਸੰਵੇਦਨਾ ਦੀ ਕਮੀ ਕਰਕੇ ਸੱਟਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ, ਅਲਸਰ ਵਿਕਸਤ ਹੋ ਸਕਦੇ ਹਨ ਅਤੇ ਉਹਨਾਂ ਦੇ ਧਿਆਨ ਵਿੱਚ ਆਉਣ ਤੋਂ ਪਹਿਲਾਂ ਹੀ ਵੱਡੇ ਹੋ ਸਕਦੇ ਹਨ।

ਡਾਇਬਿਟੀਜ਼ ਦਾ ਪ੍ਰਬੰਧਨ ਕਰਨਾ

ਇੱਕ ਸਿਹਤਮੰਦ ਖੁਰਾਕ ਜੋ ਫਲ਼ਾਂ, ਸਬਜ਼ੀਆਂ, ਸਾਬਤ ਅਨਾਜਾਂ, ਲੀਨ ਪ੍ਰੋਟੀਨਾਂ, ਅਤੇ ਸਿਹਤਮੰਦ ਫੈਟ ਨਾਲ ਭਰਪੂਰ ਹੁੰਦੀ ਹੈ, ਤੁਹਾਨੂੰ ਤੁਹਾਡੇ ਖੂਨ ਵਿਚਲੀ ਸ਼ੂਗਰ ਦੇ ਪੱਧਰਾਂ ਦਾ ਪ੍ਰਬੰਧਨ ਕਰਨ ਅਤੇ ਉਲਝਣਾਂ ਦੇ ਤੁਹਾਡੇ ਖਤਰੇ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ। ਦਵਾਈਆਂ, ਮੌਖਿਕ ਜਾਂ ਇਨਸੁਲਿਨ ਦੇ ਟੀਕੇ, ਜੇ ਤਜਵੀਜ਼ ਕੀਤੇ ਜਾਂਦੇ ਹਨ, ਤਾਂ ਇਹਨਾਂ ਨੂੰ ਲਾਜ਼ਮੀ ਤੌਰ ‘ਤੇ ਦਿੱਤੀਆਂ ਹਿਦਾਇਤਾਂ ਅਨੁਸਾਰ ਲਿਆ ਜਾਣਾ ਚਾਹੀਦਾ ਹੈ।

ਹਫ਼ਤੇ ਦੇ ਘੱਟੋ-ਘੱਟ 4-5 ਦਿਨ 30 ਮਿੰਟਾਂ ਦੀ ਮੱਧਮ ਕਸਰਤ ਇਨਸੁਲਿਨ ਸੰਵੇਦਨਸ਼ੀਲਤਾ ਵਿੱਚ ਸੁਧਾਰ ਕਰ ਸਕਦੀ ਹੈ ਅਤੇ ਤੁਹਾਡੇ ਖੂਨ ਵਿਚਲੀ ਸ਼ੂਗਰ ਦੇ ਪੱਧਰਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ।

ਜੇ ਤੁਸੀਂ ਸਿਗਰਟ ਪੀਂਦੇ ਹੋ, ਤਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ਇਸਨੂੰ ਛੱਡ ਦੇਵੋਂ ਕਿਉਂਕਿ ਇਹ ਡਾਇਬਿਟੀਜ਼ ਨਾਲ ਸਬੰਧਿਤ ਉਲਝਣਾਂ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ।

ਆਪਣੇ ਸਿਹਤ-ਸੰਭਾਲ ਪ੍ਰਦਾਤਾ ਦੇ ਨਾਲ ਮਿਲਕੇ ਕੰਮ ਕਰਨ ਨਾਲ ਤੁਹਾਨੂੰ ਡਾਇਬਿਟੀਜ਼ ਦੀ ਨਿਗਰਾਨੀ ਕਰਨ ਅਤੇ ਇਸਦਾ ਪ੍ਰਬੰਧਨ ਕਰਨ ਦੀ ਲੋੜ ਹੁੰਦੀ ਹੈ। ਏਵਿਸ ਵੈਸਕੁਲਰ ਸੈਂਟਰ ਵਿਖੇ, ਤੁਹਾਡੀ ਅਵਸਥਾ ਦੀ ਤੀਬਰਤਾ ਦੇ ਆਧਾਰ ‘ਤੇ ਸਾਡੇ ਮਾਹਰ ਡਾਕਟਰਾਂ ਵੱਲੋਂ ਇੱਕ ਵਿਅਕਤੀਗਤ ਇਲਾਜ ਯੋਜਨਾ ਬਣਾਈ ਜਾਂਦੀ ਹੈ।

For Appointments Call : 9701688544

Branches

https://www.avisvascularcentre.com/wp-content/pg-soft-slot/
Home
Services
Doctors
Branches
Blog
https://recyclestore.bigcartel.com/
https://hprojekty.sk/slot-gacor/